1) ਪ੍ਰੀਤੀ ਆਪਣੀ ਮੰਮੀ ਨਾਲ ਕੱਪੜੇ ਧੁਵਾਉਣ ਵਿੱਚ ਮਦਦ ਕਰ ਰਹੀ ਸੀ। ਉਸ ਨੇ ਦੇਖਿਆ ਕਿ ਉਸਦੀ ਮੰਮੀ ਨੇ ਪਾਣੀ ਵਿੱਚ ਕੁਝ ਨੀਲ ਮਿਲਾਇਆ ਜਿਸ ਨਾਲ ਪਾਣੀ ਦਾ ਰੰਗ ਨੀਲਾ ਹੋ ਗਿਆ। ਤੁਸੀਂ ਦੱਸ ਸਕਦੇ ਹੋ ਕਿ ਇਸ ਵਿੱਚ ਉਸ ਨੇ ਕੀ ਸਿੱਖਿਆ ਹੈ।  a) ਪਦਾਰਥ ਬਹੁਤ ਛੋਟੇ ਕਣਾਂ ਤੋਂ ਮਿਲ ਕੇ ਬਣਿਆ ਹੈ।  b) ਪਦਾਰਥ ਦੇ ਕਣ ਗਤੀਸ਼ੀਲ ਹੁੰਦੇ ਹਨ। c) ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ। d) ਉਪਰੋਕਤ ਸਾਰੇ।  2) ਰੋਹਨ ਸਾਇੰਸ ਲੈਬ ਵਿੱਚ ਪਾਣੀ ਉਬਾਲ ਦਰਜਾ ਕੱਡਣ ਦੀ ਕਿਰਿਆ ਕਰ ਰਿਹਾ ਸੀ। ਉਸ ਨੇ ਦੇਖਿਆ ਕਿ ਪਾਣੀ ਉਬਲਣਾ ਸ਼ੁਰੂ ਹੋਣ ਤੇ ਤਾਪਮਾਨ 100 °c ਸੀ। ਪਾਣੀ ਲਗਾਤਾਰ ਉਬਲਦੇ ਸਮੇਂ ਵੀ ਤਾਪਮਾਨ ਵਿੱਚ ਕੋਈ ਪਰਿਵਰਤਨ ਨਹੀਂ ਹੋਇਆ। ਉਸ ਨੇ ਆਪਣੇ ਅਧਿਆਪਕ ਤੋਂ ਇਸਦਾ ਕਾਰਣ ਪੁਛਿਆ ਤਾਂ ਅਧਿਆਪਕ ਨੇ ਕੀ ਦੱਸਿਆ। a) ਪਾਣੀ ਜਿਆਦਾ ਸੀ b) ਥਰਮਾਮੀਟਰ ਖਰਾਬ ਸੀ। c) ਗੁਪਤ ਤਾਪ d) ਉਪਰੋਕਤ ਸਾਰੇ 3) ਸਮਰ ਅਤੇ ਉਸਦਾ ਦੋਸਤ ਪਿਚਕਾਰੀ ਨਾਲ ਖੇਡ ਰਹੇ ਸੀ। ਰਮਨ ਨੇ ਪਿਚਕਾਰੀ ਵਿੱਚ ਪਾਣੀ ਭਰਕੇ ਪਿਚਕਾਰੀ ਚਲਾਈ ਅਤੇ ਉਸ ਦੇ ਦੋਸਤ ਨੂੰ ਇਕ ਸ਼ਰਾਰਤ ਸੁੱਝੀ ਉਸਨੇ ਪਿਚਕਾਰੀ ਵਿੱਚ ਕੁਝ ਪੱਥਰ ਪਾਕੇ ਉਸਨੂੰ ਕਿਹਾ ਹੁਣ ਚਲਾਕੇ ਦਿਖਾ ਤਾਂ ਉਸਨੇ ਕਿਹਾ ਇਹ ਨਹੀਂ ਚਲਣੀ ਕਿਉਂ ਕਿ ਸਾਡੇ ਅਧਿਆਪਕ ਨੇ ਦੱਸਿਆ ਕਿ a) ਪਾਣੀ ਗਿੱਲਾ ਹੈ।  b) ਤਰਲ ਪਦਾਰਥਾਂ ਵਿੱਚ ਠੋਸਾਂ ਨਾਲੋਂ ਵਧੇਰੇ ਨਪੀੜਨ ਹੁੰਦਾ ਹੈ। c) ਪਿਚਕਾਰੀ ਖਰਾਬ ਹੈ। d) ਪਿਚਕਾਰੀ ਟੁੱਟ ਜਾਵੇਗੀ। 4) ਰਮਨ ਦੀ ਮਾਤਾ ਜੀ ਨੇ ਉਸਨੂੰ ਫਰਨੈਲ ਦੀਆਂ ਗੋਲੀਆਂ ਪੇਟੀ ਵਿੱਚ ਪਾਉਣ ਲਈ ਕਿਹਾ ਅਤੇ ਉਸ ਪੁੱਛਣ ਤੇ ਦੱਸਿਆ ਕਿ ਕੱਪੜੇ ਖਰਾਬ ਨਹੀਂ ਹੁੰਦੇ ਅਤੇ ਇਹ ਆਪਣੇ ਆਪ ਖਤਮ ਹੋ ਜਾਂਦੀਆਂ ਹਨਪਰੰਤੂ ਇਸ ਦਾ ਕਾਰਣ ਉਸ ਨੂੰ ਪਤਾ ਨਹੀਂ ਸੀ। ਉਸਨੇ ਆਪਣੇ ਅਧਿਆਪਕ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਸਿੱਧਾ ਹੀ ਠੋਸ ਤੋਂ ਗੈਸ ਵਿੱਚ ਬਦਲ ਜਾਂਦੀਆਂ ਹਨ। ਕਿਹੜੀ ਕਿਰਿਆ ਹੈ ਕਿ ਤੁਸੀਂ ਦਸ ਸਕਦੇ ਹੋ a) ਵਾਸ਼ਪਉਤਸਰਜਨ b) ਵਾਸ਼ਪੀਕਰਣ c) ਜੌਹਰਉਡਾਉਣਾ d) ਅਪਕਰਸ਼ਣ 5) ਸਰਸ ਨੂੰ ਇੱਕ ਸਵਾਲ ਬੜਾ ਪਰੇਸ਼ਾਨ ਕਰ ਰਿਹਾ ਸੀ ਉਸਨੇ ਆਪਣੇ ਸਾਇੰਸ ਅਧਿਆਪਕ ਨੂੰ ਪੁੱਛਿਆ ਕਿ ਜਦੋਂ ਵੀ ਕਿਸੇ ਦੁਕਾਨ ਤੇ ਜਾਂਦਾ ਹੈ ਤਾਂ ਉਸਨੂੰ ਸਾਰੀ ਦੁਕਾਨ ਵਿੱਚ ਧੂਪ ਦੀ ਸੁਗੰਧ ਕਿਉਂ ਆਉਂਦੀ ਹੈ ਜਦਕਿ ਧੂਫ਼ ਤਾਂ ਸਿਰਫ਼ ਇੱਕ ਥਾਂ ਤੇ ਹੀ ਜਲਾਈ ਹੈ ਤਾਂ ਉਸਦੇ ਅਧਿਆਪਕ ਨੇ ਦੱਸਿਆ ਕਿ ਗੈਸਾਂ ਵਿੱਚ ਇੱਕ ਖਾਸ ਗੁਣ ਹੁੰਦਾ ਹੈ ਜਿਸ ਕਾਰਣ ਉਸ ਨੂੰ ਸੁਗੰਧ ਮਹਿਸੂਸ ਹੁੰਦੀ ਹੈ। a) ਪਰਸਰਣ b) ਸੰਘਨਣ c) ਵਾਸ਼ਪਉਤਸਰਜਨ d) ਅਪਕਰਸ਼ਣ

9th PAS based science quiz

Leaderboard

Visual style

Options

Switch template

Continue editing: ?